ਪੰਜਾਬ ਦੀਆਂ ਖ਼ਬਰਾਂ ਤੇ ਜ਼ਮੀਨੀ ਹਕੀਕਤपंजाब की ख़बरें और ज़मीनी हक़ीक़तPunjab news and ground reality ⌖ ਜ਼ਿਲ੍ਹਾ ਚੁਣੋज़िला चुनेंSelect district ⌄
ਸਾਈਨ ਇਨसाइन इनSign in
◌ WhatsApp ਚੈਨਲWhatsApp चैनलWhatsApp channel
ਪੰਜਾਬ ਅੰਕपंजाब अंकPunjab edition☀ ਚੰਡੀਗੜ੍ਹचंडीगढ़Chandigarh

ਤਾਜ਼ਾ ਖ਼ਬਰਾਂ — PrimezNews

ਡੀ.ਸੀ. ਵੱਲੋਂ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਕਰਵਾਈ ਗਈ ਸ਼ੁਰੂਆਤ ।

ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਅੱਜ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਰਾਜ ਸਰਕਾਰ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ ਕਰਵਾਈ ਗਈ।

ਡੀ.ਸੀ. ਵੱਲੋਂ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਕਰਵਾਈ ਗਈ ਸ਼ੁਰੂਆਤ ।

News Desk · Chandigarh · 19 ਨਵੰਬਰ 2026

ਜਲੰਧਰ : 19 ਨਵੰਬਰ (ਪ੍ਰਾਇਮਜ਼ ਨਿਊਜ਼ ਬਿਊਰੋ) ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੋਰਟਲ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦੇ ਜਲਦ ਅਤੇ ਸੁਵਿਧਾਜਨਕ ਨਿਪਟਾਰੇ ਲਈ ਕੀਤੀ ਗਈ ਡਿਜੀਟਲ ਪਹਿਲ ਹੈ, ਜਿਸ ਸਦਕਾ ਉਹ ਘਰ ਬੈਠੇ ਇਕ ਕਲਿੱਕ ਨਾਲ ਆਪਣੇ ਪੈਨਸ਼ਨ ਖਾਤੇ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਰਿਟਾਇਰਡ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੈਨਸ਼ਨਰ ਮੇਲੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਈ-ਕੇਵਾਈਸੀ (e-KYC) ਅਤੇ ਜੀਵਨ ਪ੍ਰਮਾਣ ਪੱਤਰ (Digital Life Certificate) ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਪੈਨਸ਼ਨਰ ਆਪਣੇ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ ਜ਼ਰੂਰ ਨਾਲ ਲੈ ਕੇ ਆਉਣ, ਤਾਂ ਜੋ ਓ.ਟੀ.ਪੀ. ਰਾਹੀਂ ਲੋੜੀਂਦੀ ਪ੍ਰਕਿਰਿਆ ਆਸਾਨੀ ਨਾਲ ਪੂਰੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮੇਲਾ 20 ਅਤੇ 21 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਾ ਦਫਤਰ ਅਤੇ ਉਪ ਖਜ਼ਾਨਾ ਦਫ਼ਤਰਾਂ ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਖੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਜਾਣਕਾਰੀ ਲਈ ਪੈਨਸ਼ਨ ਇੰਚਾਰਜ ਨਾਲ ਮੋਬਾਈਲ ਨੰਬਰ 99884-33699 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਖ਼ਬਰ ਲੱਭੋ

ਨਿਊਜ਼ਰੂਮ ਵਿੱਚ ਖੋਜੋ

ਸੰਭਾਲੀਆਂ ਖ਼ਬਰਾਂ

ਤੁਹਾਡੀ ਪੜ੍ਹਨ ਸੂਚੀ