ਪੰਜਾਬ ਦੀਆਂ ਖ਼ਬਰਾਂ ਤੇ ਜ਼ਮੀਨੀ ਹਕੀਕਤपंजाब की ख़बरें और ज़मीनी हक़ीक़तPunjab news and ground reality ⌖ ਜ਼ਿਲ੍ਹਾ ਚੁਣੋज़िला चुनेंSelect district ⌄
ਸਾਈਨ ਇਨसाइन इनSign in
◌ WhatsApp ਚੈਨਲWhatsApp चैनलWhatsApp channel
ਪੰਜਾਬ ਅੰਕपंजाब अंकPunjab edition☀ ਚੰਡੀਗੜ੍ਹचंडीगढ़Chandigarh

ਟਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਪੁਲਿਸ ਮੁਲਾਜ਼ਮ ਦਾ ਕਤਲ

ਟ੍ਰੇਨਿੰਗ ਸੈਂਟਰ ਜਹਾਨਖੇਲਾ ਵਿਖੇ ਟ੍ਰੇਨਿੰਗ ਲੈ ਕੇ ਵਾਪਸ ਆ ਰਹੇ ਹੈਡ ਕਾਨਸਟੇਬਲ ਦੀ ਘਰ ਵਾਪਸੀ ਦੌਰਾਨ ਸ਼ੱਕੀ ਹਾਲਤ ਵਿੱਚ ਹੱਤਿਆ ਕਰ ਦਿੱਤੀ ਗਈ। ਮੁਲਾਜ਼ਮ ਨੂੰ ਕਿਸੇ ਅਣਪਛਾਤੇ ਵੱਲੋਂ ਗੋਲੀ ਮਾਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

News desk · Gurdaspur · 2026-11-16T08:22:34.616+00:00

ਟਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਪੁਲਿਸ ਮੁਲਾਜ਼ਮ ਦਾ ਕਤਲ

ਗੁਰਦਾਸਪੁਰ 16 ਨਵੰਬਰ ਟ੍ਰੇਨਿੰਗ ਸੈਂਟਰ ਜਹਾਨਖੇਲਾ ਵਿਖੇ ਟ੍ਰੇਨਿੰਗ ਲੈ ਕੇ ਵਾਪਸ ਆ ਰਹੇ ਹੈਡ ਕਾਨਸਟੇਬਲ ਦੀ ਘਰ ਵਾਪਸੀ ਦੌਰਾਨ ਸ਼ੱਕੀ ਹਾਲਤ ਵਿੱਚ ਹੱਤਿਆ ਕਰ ਦਿੱਤੀ ਗਈ। ਮੁਲਾਜ਼ਮ ਨੂੰ ਕਿਸੇ ਅਣਪਛਾਤੇ ਵੱਲੋਂ ਗੋਲੀ ਮਾਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਦੀ ਲਾਸ਼ ਬੱਸ ਸਟੈਂਡ ਤੋਂ ਡੇਢ ਕੁ ਕਿਲੋਮੀਟਰ ਦੂਰ ਬਾਈਪਾਸ ਤੇ ਮਿਲੀ ਪਰਿਵਾਰਿਕ ਮੈਂਬਰ ਅਨੁਸਾਰ ਜਦੋਂ ਵਿਨੋਦ ਦੀ ਲਾਸ਼ ਮਿਲੀ ਤਾਂ ਉਸ ਦਾ ਸਮਾਨ ਵੀ ਉਸਦੇ ਕੋਲ ਨਹੀਂ ਸੀ ਜਿਸ ਤੋਂ ਲੱਗਦਾ ਹੈ ਕਿ ਲੁੱਟਣ ਦੀ ਨੀਅਤ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਅਨੁਸਾਰ ਸਰੀਰ ਤੇ ਜਖਮ ਗੋਲੀ ਲੱਗਣ ਦੇ ਹਨ ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੋਵੇਗੀ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈI

ਖ਼ਬਰ ਲੱਭੋ

ਨਿਊਜ਼ਰੂਮ ਵਿੱਚ ਖੋਜੋ

ਸੰਭਾਲੀਆਂ ਖ਼ਬਰਾਂ

ਤੁਹਾਡੀ ਪੜ੍ਹਨ ਸੂਚੀ