ਪੰਜਾਬ ਦੀਆਂ ਖ਼ਬਰਾਂ ਤੇ ਜ਼ਮੀਨੀ ਹਕੀਕਤपंजाब की ख़बरें और ज़मीनी हक़ीक़तPunjab news and ground reality ⌖ ਜ਼ਿਲ੍ਹਾ ਚੁਣੋज़िला चुनेंSelect district ⌄
ਸਾਈਨ ਇਨसाइन इनSign in
◌ WhatsApp ਚੈਨਲWhatsApp चैनलWhatsApp channel
ਪੰਜਾਬ ਅੰਕपंजाब अंकPunjab edition☀ ਚੰਡੀਗੜ੍ਹचंडीगढ़Chandigarh

ਤਾਜ਼ਾ ਖ਼ਬਰਾਂ — PrimezNews

ਡਿਜੀਟਲ ਅਰੈਸਟ ਦੇ ਨਾਂ ’ਤੇ ਡਰਾਉਣ ਵਾਲੀਆਂ ਫਰਜ਼ੀ ਕਾਲਾਂ ਤੋਂ ਸਾਵਧਾਨ ਰਹਿਣ ਲੋਕ-ਅਸ਼ੋਕ ਕੁਮਾਰ ਚੌਹਾਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲੀ ਵਿਦਿਆਰਥੀਆਂ, ਨੌਜਵਾਨਾਂ ਅਤੇ ਮਾਪਿਆਂ ਨੂੰ ਵਧ ਰਹੇ ਸਾਈਬਰ ਅਪਰਾਧਾਂ ਤੋਂ ਸੁਰੱਖਿਅਤ ਰੱਖਣ ਲਈ ਇੱਕ ਵਿਸ਼ੇਸ਼ ਸਾਈਬਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅਥਾਰਟੀ ਨੇ ਆਨਲਾਈਨ ਗੇਮਿੰਗ, "ਦੁੱਗਣੇ ਪੈਸੇ" ਦੇ ਲਾਲਚ, ਗੈਰ-ਮਾਨਤਾ ਪ੍ਰਾਪਤ ਲੋਨ ਐਪਸ, ਸੋਸ਼ਲ ਮੀਡੀਆ ਅਤੇ ਵੀਡੀਓ ਕਾਲਾਂ ਰਾਹੀਂ ਹੋਣ ਵਾਲੀ ਬਲੈਕਮੇਲਿੰਗ, ਜਾਅਲੀ ਵਿਦੇਸ਼ੀ ਨੌਕਰੀਆਂ (ਸਾਈਬਰ ਸਲੇਵਰੀ), ਅਤੇ "ਡਿਜੀਟਲ ਅਰੈਸਟ" ਵਰਗੀਆਂ ਫਰਜ਼ੀ ਤੇ ਕਥਿਤ ਸਰਕਾਰੀ/ਪੁਲਿਸ ਕਾਲਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਡਿਜੀਟਲ ਅਰੈਸਟ ਦੇ ਨਾਂ ’ਤੇ ਡਰਾਉਣ ਵਾਲੀਆਂ ਫਰਜ਼ੀ ਕਾਲਾਂ ਤੋਂ ਸਾਵਧਾਨ ਰਹਿਣ ਲੋਕ-ਅਸ਼ੋਕ ਕੁਮਾਰ ਚੌਹਾਨ

News Desk · Fatehgarh Sahib · 26 ਨਵੰਬਰ 2026

ਸਾਈਬਰ ਅਪਰਾਧ ਹੋਣ ’ਤੇ ਤੁਰੰਤ 1930 ਹੈਲਪਲਾਈਨ ਜਾਂ www.cybercrime.gov.in ’ਤੇ ਕਰਵਾਈ ਜਾਵੇ ਸ਼ਿਕਾਇਤ ਦਰਜ

ਫਤਹਿਗੜ੍ਹ ਸਾਹਿਬ, 26 ਨਵੰਬਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲੀ ਵਿਦਿਆਰਥੀਆਂ, ਨੌਜਵਾਨਾਂ ਅਤੇ ਮਾਪਿਆਂ ਨੂੰ ਵਧ ਰਹੇ ਸਾਈਬਰ ਅਪਰਾਧਾਂ ਤੋਂ ਸੁਰੱਖਿਅਤ ਰੱਖਣ ਲਈ ਇੱਕ ਵਿਸ਼ੇਸ਼ ਸਾਈਬਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅਥਾਰਟੀ ਨੇ ਆਨਲਾਈਨ ਗੇਮਿੰਗ, "ਦੁੱਗਣੇ ਪੈਸੇ" ਦੇ ਲਾਲਚ, ਗੈਰ-ਮਾਨਤਾ ਪ੍ਰਾਪਤ ਲੋਨ ਐਪਸ, ਸੋਸ਼ਲ ਮੀਡੀਆ ਅਤੇ ਵੀਡੀਓ ਕਾਲਾਂ ਰਾਹੀਂ ਹੋਣ ਵਾਲੀ ਬਲੈਕਮੇਲਿੰਗ, ਜਾਅਲੀ ਵਿਦੇਸ਼ੀ ਨੌਕਰੀਆਂ (ਸਾਈਬਰ ਸਲੇਵਰੀ), ਅਤੇ "ਡਿਜੀਟਲ ਅਰੈਸਟ" ਵਰਗੀਆਂ ਫਰਜ਼ੀ ਤੇ ਕਥਿਤ ਸਰਕਾਰੀ/ਪੁਲਿਸ ਕਾਲਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਭਾਰਤ ਵਿੱਚ ਡਿਜੀਟਲ ਅਰੈਸਟ ਵਰਗਾ ਕੋਈ ਕਾਨੂੰਨ ਨਹੀਂ ਹੈ ਅਤੇ ਨਾ ਹੀ ਕੋਈ ਏਜੰਸੀ ਵੀਡੀਓ ਕਾਲ ਰਾਹੀਂ ਜੁਰਮਾਨਾ ਮੰਗਦੀ ਹੈ, ਇਸ ਲਈ ਅਜਿਹੀਆਂ ਕਾਲਾਂ ਨੂੰ ਤੁਰੰਤ ਕੱਟ ਦਿੱਤਾ ਜਾਵੇ ਅਤੇ ਮੈਸੇਜ, ਵਟਸਐਪ ਜਾਂ ਈਮੇਲ ਰਾਹੀਂ ਆਏ ਸ਼ੱਕੀ ਲਿੰਕਾਂ, ਅਣਜਾਣ .apk ਫਾਈਲਾਂ, ਜਨਤਕ ਵਾਈ-ਫਾਈ, ਸਕ੍ਰੀਨ-ਸ਼ੇਅਰਿੰਗ ਅਤੇ ਪੈਸੇ ਪ੍ਰਾਪਤ ਕਰਨ ਲਈ ਕਿਊਆਰ ਕੋਡ ਸਕੈਨ ਕਰਨ ਜਾਂ ਯੂਪੀਆਈ ਪਿੰਨ/ਓਟੀਪੀ ਸਾਂਝਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣਾ ਪਾਸਵਰਡ, ਪਿੰਨ, ਪੂਰਾ ਨਾਮ, ਘਰ ਦਾ ਪਤਾ ਜਾਂ ਸਕੂਲ ਦਾ ਵੇਰਵਾ ਅਣਜਾਣ ਵਿਅਕਤੀਆਂ ਨਾਲ ਸਾਂਝਾ ਨਾ ਕਰਨ, ਸਿਰਫ਼ ਅਧਿਕਾਰਤ ਐਪ ਸਟੋਰਾਂ ਤੋਂ ਮਾਪਿਆਂ ਦੀ ਸਲਾਹ ਨਾਲ ਹੀ ਐਪਸ ਡਾਊਨਲੋਡ ਕਰਨ, ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਪ੍ਰਾਈਵੇਟ ਰੱਖਣ ਅਤੇ ਜੇਕਰ ਕੋਈ ਆਨਲਾਈਨ ਤੰਗ ਕਰਦਾ ਹੈ ਜਾਂ ਨਿੱਜੀ ਤੌਰ 'ਤੇ ਮਿਲਣ ਲਈ ਦਬਾਅ ਪਾਉਂਦਾ ਹੈ, ਤਾਂ ਚੁੱਪ ਰਹਿਣ ਦੀ ਬਜਾਏ ਤੁਰੰਤ ਮਾਪਿਆਂ ਜਾਂ ਅਧਿਆਪਕਾਂ ਨੂੰ ਸੂਚਿਤ ਕਰਨ।

ਉਨ੍ਹਾਂ ਸਾਈਬਰ ਸੁਰੱਖਿਆ ਦੇ ਮੂਲ ਮੰਤਰ "ਰੁਕੋ, ਸੋਚੋ, ਐਕਸ਼ਨ ਲਓ ਨੂੰ ਅਪਣਾਉਂਦਿਆਂ ਕਿਸੇ ਵੀ ਸਾਈਬਰ ਧੋਖਾਧੜੀ ਜਾਂ ਸ਼ੱਕੀ ਗਤੀਵਿਧੀ ਦੀ ਤੁਰੰਤ ਸ਼ਿਕਾਇਤ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕਰਕੇ ਜਾਂ ਪੋਰਟਲ www.cybercrime.gov.in 'ਤੇ ਦਰਜ ਕਰਵਾਉਣ ਅਤੇ ਤਾਜ਼ਾ ਜਾਣਕਾਰੀ ਲਈ CyberDost ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਨਾਲ ਜੁੜਨ ਦਾ ਸੱਦਾ ਦਿੱਤਾ।

ਖ਼ਬਰ ਲੱਭੋ

ਨਿਊਜ਼ਰੂਮ ਵਿੱਚ ਖੋਜੋ

ਸੰਭਾਲੀਆਂ ਖ਼ਬਰਾਂ

ਤੁਹਾਡੀ ਪੜ੍ਹਨ ਸੂਚੀ