ਪੰਜਾਬ ਦੀਆਂ ਖ਼ਬਰਾਂ ਤੇ ਜ਼ਮੀਨੀ ਹਕੀਕਤपंजाब की ख़बरें और ज़मीनी हक़ीक़तPunjab news and ground reality ⌖ ਜ਼ਿਲ੍ਹਾ ਚੁਣੋज़िला चुनेंSelect district ⌄
ਸਾਈਨ ਇਨसाइन इनSign in
◌ WhatsApp ਚੈਨਲWhatsApp चैनलWhatsApp channel
ਪੰਜਾਬ ਅੰਕपंजाब अंकPunjab edition☀ ਚੰਡੀਗੜ੍ਹचंडीगढ़Chandigarh

ਤਾਜ਼ਾ ਖ਼ਬਰਾਂ — PrimezNews

ਸਹਿਣਸ਼ੀਲਤਾ ਦਾ ਘਟਣਾ ਚਿੰਤਾ ਦਾ ਵਿਸ਼ਾ

ਸਮਾਜ 'ਚ ਰਵਾਇਤੀ ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਤੇਜ਼ੀ ਨਾਲ ਆਏ ਬਦਲਾਵਾਂ ਦੇ ਕਾਰਨ ਲੋਕਾਂ ਦੇ ਸੁਭਾਅ ’ਚ ਤਬਦੀਲੀ ਆਉਣਾ ਸੁਭਾਵਿਕ ਹੈ। ਅੱਜ ਦੇ ਦੌਰ ਵਿੱਚ ਲੋਕਾਂ 'ਚ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਘੱਟਦੀ ਜਾ ਰਹੀ ਹੈ। ਇਸ ਦਾ ਸਾਡੇ ਸਮਾਜ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਸਹਿਣਸ਼ਕਤੀ ਇੱਕ ਬਹੁਤ ਵੱਡਾ ਗੁਣ ਹੈ ਅਤੇ ਹਰ ਇਨਸਾਨ ਵਿੱਚ ਇਸ ਦਾ ਹੋਣਾ ਲਾਜ਼ਮੀ ਹੈ।

ਸਹਿਣਸ਼ੀਲਤਾ ਦਾ ਘਟਣਾ ਚਿੰਤਾ ਦਾ ਵਿਸ਼ਾ

News Desk · Chandigarh · 21 ਨਵੰਬਰ 2026

ਭਾਵੇਂ ਸਾਡਾ ਸਮਾਜ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਨਵੀਂਆਂ ਕਾਢਾਂ ਅਤੇ ਆਧੁਨੀਕਰਨ ਨੇ ਸਾਡੇ ਜੀਵਨ ਨੂੰ ਬਹੁਤ ਸੁਖਾਲਾ ਕੀਤਾ ਹੈ। ਪਰ ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਟੈਕਨੋਲੋਜੀ ਦੇ ਮਾੜੇ ਪ੍ਰਭਾਵ ਵੀ ਸਮਾਜ ’ਤੇ ਪੈ ਰਹੇ ਹਨ। ਇਸ ਨਾਲ ਲੋਕਾਂ ਵਿੱਚ ਮਾਨਸਿਕ ਤਣਾਅ, ਚਿੜਚਿੜਾਪਣ ਅਤੇ ਵੱਖ-ਵੱਖ ਬਿਮਾਰੀਆਂ ਵੱਧ ਰਹੀਆਂ ਹਨ, ਜਿਸ ਕਾਰਨ ਸਹਿਣਸ਼ੀਲਤਾ ਦਿਨੋਂ-ਦਿਨ ਘੱਟਦੀ ਜਾ ਰਹੀ ਹੈ।

ਆਧੁਨੀਕਰਨ ਦਾ ਸਾਡੀਆਂ ਨੈਤਿਕ ਕਦਰਾਂ ਅਤੇ ਕੀਮਤਾਂ ’ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਅੱਜ ਦੀ ਪੀੜ੍ਹੀ ਤਾਂ ਆਪਣੇ ਵੱਡੇ-ਵਢੇਰਿਆਂ ਨੂੰ ਟੁੱਕ ਤੇ ਡੇਲਾ ਸਮਝਣ ਲੱਗ ਪਈ ਹੈ। ਸਹਿਣਸ਼ੀਲਤਾ ਇਸ ਕਦਰ ਘੱਟ ਗਈ ਹੈ ਕਿ ਬੇਤੁਕੀ ਗੱਲ ਕਰਕੇ ਵੀ ਲੋਕ ਇੱਕ-ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ ਹਨ। ਸੋਸ਼ਲ ਮੀਡੀਆ ਅਤੇ ਖ਼ਬਰਾਂ ਵਿੱਚ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਹੋਏ ਝਗੜਿਆਂ ਦੀਆਂ ਘਟਨਾਵਾਂ ਦੇਖਣ ਅਤੇ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਸਾਲ ਪਿੱਛੇ ਦੇ ਸਮੇਂ ਵੱਲ ਝਾਤ ਮਾਰੀਏ ਤਾਂ ਸਕੂਲਾਂ ਵਿੱਚ ਅਧਿਆਪਕ ਬੱਚਿਆਂ ਨੂੰ ਬਹੁਤ ਝਿੜਕਦੇ, ਹੱਥਾ ਉੱਤੇ ਡੰਡੇ ਮਾਰ ਕੇ ਸਜਾ ਦਿੰਦੇ ਸਨ। ਉਸ ਸਮੇਂ ਬੱਚੇ ਇਹ ਸਭ ਕੁਝ ਸਹਿਣ ਵੀ ਕਰ ਲੈਂਦੇ ਸਨ। ਅਧਿਆਪਕਾਂ ਦਾ ਬਹੁਤ ਡਰ ਹੁੰਦਾ ਸੀ। ਪਰ ਅੱਜ ਦੇ ਵਿਦਿਆਰਥੀ ਸ਼ਹਿਣਸ਼ੀਲਤਾ ਨਾ ਹੋਣ ਕਾਰਨ ਅਧਿਆਪਕਾਂ ਨੂੰ ਅੱਖਾਂ ਦਿਖਾਉਣ ਲੱਗ ਜਾਦੇ ਹਨ। ਇੱਕ ਸਮਾਂ ਸੀ ਜਦੋਂ ਮਾਤਾ-ਪਿਤਾ ਤੋਂ ਇਲਾਵਾ ਆਂਢੀਆਂ, ਗੁਆਂਢੀਆਂ ਅਤੇ ਪਿੰਡ-ਵਾਸੀਆਂ ਦਾ ਵੀ ਬੱਚਿਆਂ ਦੇ ਦਿਲਾਂ ਵਿੱਚ ਡਰ ਹੁੰਦਾ ਸੀ, ਪਰ ਅੱਜ ਦੇ ਨਿਆਣੇ ਤਾਂ ਆਪਣੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹਨ। ਸਹਿਣਸ਼ੀਲਤਾ ਤਾਂ ਜਿਵੇਂ ਖਤਮ ਹੀ ਹੋ ਗਈ ਹੈ। ਮਾਤਾ-ਪਿਤਾ ਜੇ ਬੱਚਿਆ ਨੂੰ ਸਖਤੀ ਨਾਲ ਝਿੜਕ ਦੇਣ ਤਾਂ ਬੱਚੇ ਨਿੱਕੀ ਉਮਰ ਵਿੱਚ ਗਲਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ।

ਸਹਿਣਸ਼ੀਲਤਾ ਦਾ ਗੁਣ ਹਰ ਇਨਸਾਨ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਅਤੇ ਬੱਚਿਆਂ ਵਿੱਚ ਇਸ ਨੂੰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅੰਤ ਵਿੱਚ ਮੈਂ ਆਪਣੇ ਪਾਠਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਆਪਣੇ ਨਿੱਜੀ ਰੁਝਾਨਾਂ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨਾਲ ਸਮਾਂ ਜ਼ਰੂਰ ਬਿਤਾਓ, ਉਨ੍ਹਾਂ ਵਿੱਚ ਵਾਧੇ-ਘਾਟੇ ਨੂੰ ਸਹਿਣ ਅਤੇ ਸਹਿਣਸ਼ੀਲਤਾ ਵਰਗੇ ਗੁਣ ਵਿਕਸਿਤ ਕਰਨ ਦਾ ਯਤਨ ਕਰੋ ਤਾਂ ਜੋ ਬੱਚੇ ਵੱਡੇ ਹੋ ਕੇ ਵਧੀਆ ਇਨਸਾਨ ਬਣ ਸਕਣ।

ਸੰਪਰਕ 9646892123

ਖ਼ਬਰ ਲੱਭੋ

ਨਿਊਜ਼ਰੂਮ ਵਿੱਚ ਖੋਜੋ

ਸੰਭਾਲੀਆਂ ਖ਼ਬਰਾਂ

ਤੁਹਾਡੀ ਪੜ੍ਹਨ ਸੂਚੀ