ਪੰਜਾਬ ਦੀਆਂ ਖ਼ਬਰਾਂ ਤੇ ਜ਼ਮੀਨੀ ਹਕੀਕਤपंजाब की ख़बरें और ज़मीनी हक़ीक़तPunjab news and ground reality ⌖ ਜ਼ਿਲ੍ਹਾ ਚੁਣੋज़िला चुनेंSelect district ⌄
ਸਾਈਨ ਇਨसाइन इनSign in
◌ WhatsApp ਚੈਨਲWhatsApp चैनलWhatsApp channel
ਪੰਜਾਬ ਅੰਕपंजाब अंकPunjab edition☀ ਚੰਡੀਗੜ੍ਹचंडीगढ़Chandigarh

ਤਾਜ਼ਾ ਖ਼ਬਰਾਂ — PrimezNews

27 ਨਵੰਬਰ ਨੂੰ ਹੋਵੇਗੀ 'ਬਲੈਕਆਊਟ' ਮੌਕ ਡਰਿੱਲ-ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ ਨੂੰ ਰਾਤ 8 ਵਜੇ ਤੋਂ 8.05 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਸ ਪਾਸ ਦੇ ਇਲਾਕਿਆ ਵਿੱਚ ਇੱਕ ਵਿਸ਼ੇਸ਼ 'ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ' ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਵੀ ਮੌਜੂਦ ਸਨ।

27 ਨਵੰਬਰ ਨੂੰ ਹੋਵੇਗੀ 'ਬਲੈਕਆਊਟ' ਮੌਕ ਡਰਿੱਲ-ਡਿਪਟੀ ਕਮਿਸ਼ਨਰ

News Desk · Fazilka · 25 ਨਵੰਬਰ 2026

ਰਾਤ 8 ਵਜੇ ਤੋਂ 8.05 ਤੱਕ ਰਹੇਗਾ ਬਲੈਕਆਊਟ, ਜ਼ਿਲ੍ਹਾ ਵਾਸੀ ਨਾ ਘਬਰਾਉਣ

ਫਾਜ਼ਿਲਕਾ 25 ਨਵੰਬਰ 2026

ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ ਨੂੰ ਰਾਤ 8 ਵਜੇ ਤੋਂ 8.05 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਸ ਪਾਸ ਦੇ ਇਲਾਕਿਆ ਵਿੱਚ ਇੱਕ ਵਿਸ਼ੇਸ਼ 'ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ' ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਹਾਲਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਆਪਸੀ ਤਾਲਮੇਲ ਦਾ ਜਾਇਜ਼ਾ ਲੈਣਾ ਹੈ। ਇਸੇ ਤਹਿਤ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਸਪਾਸ ਦੇ ਇਲਾਕਿਆਂ ਵਿਖੇ ਮੌਕ ਡਰਿੱਲ ਹੋਵੇਗੀ। ਇਸ ਮੌਕ ਡਰਿੱਲ ਬਲੈਕਆਊਟ ਦੌਰਾਨ ਬਸਤੀ ਹਜ਼ੂਰ ਸਿੰਘ ਫੀਡਰ,ਅਮਰ ਕਲੋਨੀ, ਮਹਾਜਨ ਮਾਰਕੀਟ, ਬਸਤੀ ਹਜ਼ੂਰ ਸਿੰਘ, ਡੇਡ ਰੋਡ, ਪ੍ਰੇਮ ਗਲੀ, ਆਰੀਆ ਨਗਰ, ਧਾਨਕਾ ਮੁਹੱਲਾ, ਕਾਲਕਾ ਮੰਦਰ ਦੇ ਪਿਛਲੇ ਪਾਸੇ ਵਾਲਾ ਏਰੀਆ, ਤਾਂ ਕਾਲੀ ਵਾਲੀ ਗਲੀ, ਕੈਲਾਸ਼ ਨਗਰ, ਸੇਤੀਆ ਕਲੋਨੀ, ਲਕਸ਼ਮੀ ਨਾਰਾਇਣ ਏਰੀਆ, ਗੁਪਤਾ ਗੈਸ ਦਫ਼ਤਰ ਏਰੀਆ, ਗਊਸ਼ਾਲਾ ਲਿੰਕ ਰੋਡ, ਨਹਿਰੂ ਨਗਰ, ਰੇਵੜੀਆ ਗਲੀ ਏਰੀਆ, ਬਾਲਾ ਜੀ ਮਾਰਕੀਟ ਅਤੇ ਮੰਦਰ ਏਰੀਆ, ਗੁਪਤਾ ਹਸਪਤਾਲ ਏਰੀਆ, ਜੱਟੀਆ ਮੁਹੱਲਾ, ਸ਼ਹੀਦ ਭਗਤ ਸਿੰਘ ਮਾਰਕੀਟ,ਉਡਾ ਬਸਤੀ ਫੀਡਰ, ਅੰਨੀ ਦਿਲੀ, ਜੰਡਵਾਲਾ ਰੋਡ, ਖਟਿਕਾ ਮੁਹੱਲਾ, ਉਡਾ ਬਸਤੀ, ਗਾਵੜੀ ਕੰਡਾ ਏਰੀਆ, ਗਾਂਧੀ ਆਇਲ ਮਿੱਲ, ਗਾਂਧੀ ਨਗਰ ਪਾਰਕ ਦੇ ਕੋਲ ਏਰੀਆ, ਐਸ.ਡੀ.ਐਮ. ਦਫ਼ਤਰ, ਪਟਵਾਰਖਾਨਾ ਏਰੀਆ, ਜੱਟੀਆ ਮੁਹੱਲਾ ਏਰੀਆ ਅਤੇ ਕੁਝ ਗਲੀਆਂ, ਅਮਰ ਹੋਟਲ ਦੇ ਕੋਲ ਵਾਲੇ ਏਰੀਏ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਤੋਂ 8.05 ਵਜੇ ਤੱਕ ਬਿਜਲੀ ਸਪਲਾਈ ਬੰਦ ਹੋਵੇਗੀ।

ਇਸ ਮੌਕ ਸਿਵਲ ਡਿਫੈਂਸ ਵਿਭਾਗ ਦੇ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕ ਡਰਿੱਲ ਦੀ ਸ਼ੁਰੂਆਤ 'ਏਅਰ ਰੇਡ ਵਾਰਨਿੰਗ' (ਹਵਾਈ ਹਮਲੇ ਦੀ ਚੇਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 02 ਮਿੰਟਾਂ ਲਈ ਉੱਚੀ-ਨੀਵੀਂ ਪਿੱਚ (High-Low pitch) 'ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਉਪਰੋਕਤ ਏਰੀਏ ਵਿਖੇ ਮੁਕੰਮਲ 'ਬਲੈਕਆਊਟ' ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਹਦਾਇਤਾਂ ਹਨ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।

ਅਭਿਆਸ ਖ਼ਤਮ ਹੋਣ 'ਤੇ 'ਆਲ ਕਲੀਅਰ' ਦਾ ਸੰਕੇਤ ਦਿੱਤਾ ਜਾਵੇਗਾ, ਜੋ ਕਿ 02 ਮਿੰਟਾਂ ਲਈ ਲਗਾਤਾਰ ਉੱਚੀ ਪਿੱਚ 'ਤੇ ਵੱਜਣ ਵਾਲਾ ਸਾਇਰਨ ਹੋਵੇਗਾ। ਇਸ ਮੌਕ ਐਕਸਰਸਾਈਜ਼ ਦੌਰਾਨ ਕੇਵਲ ਬਲੈਕਆਊਟ ਹੀ ਨਹੀਂ, ਸਗੋਂ ਕਈ ਰਾਹਤ ਕਾਰਜਾਂ ਦਾ ਵੀ ਅਭਿਆਸ ਦੌਰਾਨ ਫਾਈਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਅਹਿਮ ਭੁਮਿਕਾ ਨਿਭਾਉਣਗੀਆਂ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇੱਕ ਨਿਯਮਤ ਅਭਿਆਸ (Routine Drill) ਹੈ। ਇਹ ਕਿਸੇ ਵੀ ਕਿਸਮ ਦੀ ਫੌਜੀ ਕਾਰਵਾਈ ਦਾ ਹਿੱਸਾ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ

ਖ਼ਬਰ ਲੱਭੋ

ਨਿਊਜ਼ਰੂਮ ਵਿੱਚ ਖੋਜੋ

ਸੰਭਾਲੀਆਂ ਖ਼ਬਰਾਂ

ਤੁਹਾਡੀ ਪੜ੍ਹਨ ਸੂਚੀ